ਸ੍ਰੀਨਗਰ, 15 ਮਾਰਚ
ਸ਼ੀਆ ਨੇਤਾ ਇਮਰਾਨ ਅੰਸਾਰੀ ਨੇ ਸੋਮਵਾਰ ਨੂੰ ਪੀਪਲਜ਼ ਕਾਨਫਰੰਸ ਦੇ ਸਕੱਤਰ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਅੰਸਾਰੀ ਨੇ ਟਵਿੱਟਰ ਨੇ ਆਪਣੇ ਫ਼ੈਸਲੇ ਦਾ ਐਲਾਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਤੇ ਪਾਰਟੀ ਮੁਖੀ ਸਾਜਿਦ ਲੋਨ ਨੂੰ ਅਸਤੀਫ਼ਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਤੀਫ਼ਾ ਅੱਜ ਤੋਂ ਹੀ ਪ੍ਰਵਾਨ ਕੀਤਾ ਜਾਵੇ। ਅੰਸਾਰੀ, ਜੋ ਕਿ ਪੀਪਲਜ਼ ਡੈਮੋਕਰੈਟਿਕ-ਭਾਰਤੀ ਜਨਤਾ ਪਾਰਟੀ (ਪੀਡੀਪੀ-ਬੀਜੇਪੀ) ਗਠਜੋੜ ਸਰਕਾਰ ’ਚ ਮੰਤਰੀ ਰਹੇ, ਪੀਡੀਪੀ ਛੱਡ ਕੇ 2018 ’ਚ ਪੀਪਲਜ਼ ਕਾਨਫਰੰਸ ’ਚ ਸ਼ਾਮਲ ਹੋਏ ਸਨ। -ਪੀਟੀਆਈ