ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੂੰ ਆਈਸੀਯੂ ਤੋਂ ਹੁਣ ਨਿੱਜੀ ਕਮਰੇ ’ਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ’ਚ ਕਾਫੀ ਸੁਧਾਰ ਹੈ। 74 ਸਾਲਾ ਬਿਸ਼ਨ ਸਿੰਘ ਬੇਦੀ ਸ਼ਹਿਰ ਦੇ ਇੱਕ ਹਸਪਤਾਲ ਦਾਖਲ ਹਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਨਿੱਜੀ ਕਮਰੇ ’ਚ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਹਾਲਤ ਹੁਣ ਠੀਕ ਹੈ। ਅਜੇ ਕੁਝ ਹੋਰ ਦਿਨ ਡਾਕਟਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰਨਗੇ। ਬੇਦੀ ਦਾ ਕੁਝ ਦਿਨ ਪਹਿਲਾਂ ਦਿਮਾਗ ’ਚੋਂ ਲਹੂ ਦੇ ਥੱਕੇ ਹਟਾਉਣ ਲਈ ਅਪਰੇਸ਼ਨ ਕੀਤਾ ਗਿਆ ਸੀ। ਉਨ੍ਹਾਂ ਦੀ ਪਿਛਲੇ ਮਹੀਨੇ ਬਾਈਪਾਸ ਸਰਜਰੀ ਵੀ ਕੀਤੀ ਗਈ ਸੀ। -ਪੀਟੀਆਈ