ਬੰਗਲੁਰੂ, 29 ਅਕਤੂਬਰ
ਭਾਰਤ ਦੀ ਪੁਲਾੜ ਏਜੰਸੀ ‘ਇਸਰੋ’ ਨੇ ਤਾਮਿਲਨਾਡੂ ਦੇ ਮਹੇਂਦਰਗਿਰੀ ਸਥਿਤ ‘ਇਸਰੋ ਪ੍ਰੋਪਲਸ਼ਨ ਕੰਪਲੈਕਸ’ (ਆਈਪੀਆਰਸੀ) ਦੇ ਪ੍ਰੀਖਣ ਕੇਂਦਰ ਵਿਚ ਆਪਣੇ ਸਭ ਤੋਂ ਭਾਰੇ ਰਾਕੇਟ ਇੰਜਣ ਦਾ ਪ੍ਰੀਖਣ ਕੀਤਾ ਹੈ। ਸੀਈ-20 ਇੰਜਣ ਨੂੰ ਸਫ਼ਲਤਾ ਨਾਲ ਪਰਖ਼ਿਆ ਗਿਆ ਹੈ। ਇਹ ਇੰਜਣ ਐਲਵੀਐਮ3-ਐਮ3 ਮਿਸ਼ਨ ਲਈ ਵਰਤਿਆ ਜਾਣਾ ਹੈ। ਇਸ ਮਿਸ਼ਨ ਤਹਿਤ ਵਨਵੈੱਬ ਇੰਡੀਆ-1 ਸੈਟੇਲਾਈਨ ਲਾਂਚ ਕੀਤੇ ਜਾਣੇ ਹਨ। ਸੂਤਰਾਂ ਮੁਤਾਬਕ ਇਹ ਸੈਟੇਲਾਈਨ ਲੰਡਨ ਦੀ ਸੈਟੇਲਾਈਟ ਸੰਚਾਰ ਕੰਪਨੀ ਵਨਵੈੱਬ ਦੇ ਹਨ। ਇਨ੍ਹਾਂ ਨੂੰ ਇਸਰੋ ਦੀ ਵਪਾਰਕ ਇਕਾਈ ‘ਨਿਊਸਪੇਸ ਇੰਡੀਆ ਲਿਮਟਿਡ’ ਵੱਲੋਂ ਲਾਂਚ ਕੀਤਾ ਜਾਵੇਗਾ। ਇਹ ਮਿਸ਼ਨ ਅਗਲੇ ਸਾਲ ਜਨਵਰੀ-ਫਰਵਰੀ ਵਿਚ ਸਿਰੇ ਚੜ੍ਹਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਇਸਰੋ ਸੈਟੇਲਾਈਟ ਲਾਂਚ ਕਰ ਚੁੱਕਾ ਹੈ। -ਪੀਟੀਆਈ