ਨਵੀਂ ਦਿੱਲੀ, 30 ਜੂਨ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਅਨੁਸੂਚਿਤ ਜਾਤਾਂ (ਐੱਸਸੀ) ਤੇ ਅਨੁਸੂਚਿਤ ਕਬੀਲਿਆਂ (ਐੱਸਟੀ) ਖ਼ਿਲਾਫ਼ ਅਪਰਾਧ ਦੇ ਮਾਮਲਿਆਂ ’ਚ ਐੱਫਆਈਆਰ ਦਰਜ ਕਰਨ ’ਚ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਜਿਨ੍ਹਾਂ ਮਾਮਲਿਆਂ ਦੀ ਜਾਂਚ ਦੋ ਮਹੀਨੇ ਤੋਂ ਵੱਧ ਸਮਾਂ ਚੱਲੇ, ਉਸ ਦੀ ਨੇੜਿਓਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਪੱਤਰ ’ਚ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਜ਼ਿਲ੍ਹਿਆਂ ਦੇ ਐੱਸਪੀ ਐੱਸਸੀ/ਐੱਸਟੀ ਖ਼ਿਲਾਫ਼ ਮਾਮਲਿਆਂ ’ਚ ਤੁਰੰਤ ਸੁਣਵਾਈ ਲਈ ਪੁਲੀਸ ਅਧਿਕਾਰੀਆਂ ਤੇ ਅਧਿਕਾਰਤ ਗਵਾਹਾਂ ਸਮੇਤ ਇਸਤਗਾਸਾ ਧਿਰ ਦੇ ਸਾਰੇ ਗਵਾਹਾਂ ਦੀ ਸਮੇਂ ਸਿਰ ਪੇਸ਼ੀ ਤੇ ਸੁਰੱਖਿਆ ਯਕੀਨੀ ਬਣਾਉਣ। -ਪੀਟੀਆਈ