ਨਵੀਂ ਦਿੱਲੀ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ (ਆਈਆਈਟੀ) ਗੁਹਾਟੀ ਦੇ ਖੋਜੀਆਂ ਨੇ ਘੱਟ ਲਾਗਤ ਵਾਲੀ ਤਕਨੀਕੀ ਸ਼ੀਟ ਦਾ ਵਿਕਾਸ ਕੀਤਾ ਹੈ, ਜਿਸ ਵਿਚ ਖੱਟੇ ਰਸਦਾਰ ਫ਼ਲਾਂ ਅਤੇ ਉਨ੍ਹਾਂ ਦੇ ਛਿਲਕਿਆਂ, ਖ਼ਾਸ ਤੌਰ ’ਤੇ ਸੰਤਰੇ, ਰਸਭਰੀਆਂ, ਦਾਲਾਂ, ਚਾਹ, ਪਿਆਜ਼ ਆਦਿ ਦੀ ਵਰਤੋਂ ਕਰ ਕੇ ਮਾਨਸਿਕ ਰੋਗਾਂ ਦੀ ਦਵਾਈ ਅਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਮਿਸ਼ਰਣ ਤਿਆਰ ਕੀਤੇ ਜਾਣਗੇ। ਆਈਆਈਟੀ ਗੁਹਾਟੀ ਦੇ ਵਾਤਾਵਰਨ ਸੈਂਟਰ ਦੇ ਮੁਖੀ ਅਤੇ ਕੈਮੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਮਿਹਿਰ ਕੁਮਾਰ ਪੁਰਕੈਤ ਨੇ ਅੱਮ ਟੈੱਕ ਦੇ ਵਿਦਿਆਰਥੀ ਵੀ.ਐੱਲ. ਧਾਡਗੇ ਨਾਲ ਮਿਲ ਕੇ ਇਹ ਤਕਨੀਕ ਤਿਆਰ ਕੀਤੀ ਹੈ। ਇਸ ਵਿਚ ਕਿਸੇ ਰਸਾਇਣਕ ਪਦਾਰਥ ਦੀ ਵਰਤੋਂ ਨਹੀਂ ਕੀਤੀ ਗਈ। -ਪੀਟੀਆਈ