ਅਹਿਮਦਾਬਾਦ, 6 ਅਪਰੈਲ
ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਵਾਘਾਨੀ ਨੇ ਅੱਜ ਕਿਹਾ ਕਿ ਜਿਹੜੇ ਲੋਕਾਂ ਨੂੰ ਗੁਜਰਾਤ ਦੇ ਸਕੂਲਾਂ ਵਿੱਚ ਪੜ੍ਹਾਈ ਪਸੰਦ ਨਹੀਂ ਆ ਰਹੀ, ਉਹ ਉਨ੍ਹਾਂ ਦੀ ਆਲੋਚਨਾ ਕਰਨ ਦੀ ਥਾਂ ਆਪਣੇ ਬੱਚਿਆਂ ਦੇ ਸਰਟੀਫਿਕੇਟ ਲੈ ਕੇ ਜਿਸ ਸੂਬੇ ਜਾਂ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਚਲੇ ਜਾਣ।
ਸਿੱਖਿਆ ਮੰਤਰੀ ਰਾਜਕੋਟ ਵਿੱਚ ਇੱਕ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਭਾਗ ਲਿਆ। ਗੁਜਰਾਤ ਵਿੱਚ ਸਰਕਾਰੀ ਸਕੂਲ ਦੇ ਮਿਆਰ ਬਾਰੇ ਆਮ ਆਦਮੀ ਪਾਰਟੀ (ਆਪ) ਵੱਲੋਂ ਆਲੋਚਨਾ ਕੀਤੇ ਜਾਣ ’ਤੇ ਉਸ ਉਤੇ ਸਪਸ਼ਟ ਨਿਸ਼ਾਨਾ ਸੇੇਧਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਰਹੇ ਅਤੇ ਇੱਥੇ ਪੜ੍ਹ-ਲਿਖ ਕੇ ਵੱਡੇ ਹੋਏ ਲੋਕ ਹੁਣ ਸਕੂਲੀ ਸਿੱਖਿਆ ਦੇ ਮਾਮਲੇ ਵਿੱਚ ਦੂਜੇ ਰਾਜਾਂ ਨੂੰ ਬਿਹਤਰ ਦੱਸਦੇ ਹਨ। -ਪੀਟੀਆਈ