ਮੁੰਬਈ: ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਨਹੀਂ ਬਣਨਾ ਸੀ। ਰਾਜ ਠਾਕਰੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵਨਿਰਮਾਣ ਸੈਨਾ ਆਗੂਆਂ ਦੀ ਇੱਕ ਸੂਚੀ ਤਿਆਰ ਕਰੇਗੀ ਜਿਨ੍ਹਾਂ ਵਿੱਚ ‘ਮਹਾਯੁਤੀ’ ਗੱਠਜੋੜ ਦੇ ਆਗੂ ਚੋਣਾਂ ਦੌਰਾਨ ਤਾਲਮੇਲ ਲਈ ਸੰਪਰਕ ਕਰ ਸਕਦੇ ਹਨ। ਰਾਜ ਠਾਕਰੇ ਨੇ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਹ ਇਨ੍ਹਾਂ ਸਵਾਲਾਂ ਨੂੰ ਟਾਲ ਗਏ ਕਿ ਕੀ ਉਹ ਮਹਾਰਾਸ਼ਟਰ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਸੱਤਾਧਾਰੀ ਗੱਠਜੋੜ ‘ਮਹਾਯੁਤੀ’ ਦੇ ਪੱਖ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਨਵਨਿਰਮਾਣ ਸੈਨਾ ਆਗੂਆਂ ਨੂੰ ਢੁਕਵਾਂ ਸਨਮਾਨ ਮਿਲੇਗਾ। ਮਹਾਰਾਸ਼ਟਰ ਵਿੱਚ 48 ਲੋਕ ਸਭਾ ਸੀਟਾਂ ਹਨ। -ਪੀਟੀਆਈ