ਨਵੀਂ ਦਿੱਲੀ: ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਅੱਜ ਰਾਜਪਥ ਦਾ ਨਾਂ ਬਦਲ ਕੇ ਕਰਤੱਵਯ ਪਥ ਕਰਨ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਪੁੱਛਿਆ ਕਿ ਕੀ ਹੁਣ ਸਾਰੇ ਰਾਜ ਭਵਨਾਂ ਦਾ ਨਾਂ ਵੀ ਕਰਤੱਵਯ ਭਵਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਰਾਜਸਥਾਨ ਦਾ ਨਾਂ ਵੀ ਕਰਤੱਵਯਸਥਾਨ ਹੋਣਾ ਚਾਹੀਦਾ ਹੈ। ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ, ‘‘ਜੇਕਰ ਰਾਜਪਥ ਦਾ ਨਾਂ ਬਦਲ ਕੇ ਕਰਤੱਵਯ ਪਥ ਹੋ ਸਕਦਾ ਹੈ ਤਾਂ ਕੀ ਸਾਰੇ ਰਾਜ ਭਵਨਾਂ ਦਾ ਨਾਂ ਵੀ ਕਰਤੱਵਯ ਭਵਨ ਨਹੀਂ ਹੋਣਾ ਚਾਹੀਦਾ ਹੈ। ਉੱਥੇ ਕਿਉਂ ਰੁਕ ਗਏ? ਰਾਜਸਥਾਨ ਦਾ ਨਾਂ ਵੀ ਬਦਲ ਕੇ ਕਰਤੱਵਯਸਥਾਨ ਕਰ ਦਿਓ।’’ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਸ਼ੁੱਕਰਵਾਰ ਨੂੰ ਟਵੀਟ ਕਰਦਿਆਂ ਇਹੀ ਸੁਆਲ ਕੀਤਾ ਸੀ ਕਿ ਕੀ ਹੁਣ ਰਾਜ ਭਵਨਾਂ ਨੂੰ ਵੀ ਕਰਤੱਵਯ ਭਵਨਾਂ ਦੇ ਨਾਂ ਨਾਲ ਜਾਣਿਆ ਜਾਵੇਗਾ। -ਪੀਟੀਆਈ