ਨਵੀਂ ਦਿੱਲੀ: ਆਪਣੀ ਰਿਹਾਇਸ਼ ਦੇ ਬਾਹਰ ਜਾਰੀ ਡਰਾਮਾ ਖ਼ਤਮ ਹੋਣ ਮਗਰੋਂ ਕੇਜਰੀਵਾਲ ਨੇ ਘਰੋਂ ਬਾਹਰ ਆ ਕੇ ਪਾਰਟੀ ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਜੇਕਰ ਮੈਨੂੰ ਰੋਕਿਆ ਨਾ ਹੁੰਦਾ ਤਾਂ ਮੈਂ ਖੁ਼ਦ ਜਾ ਕੇ ਕਿਸਾਨਾਂ ਦੇ ਭਾਰਤ ਬੰਦ ਅੰਦੋਲਨ ਦੀ ਹਮਾਇਤ ਕਰਦਾ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਬੰਦ ਸਫ਼ਲ ਰਿਹਾ ਹੈ। ਮੈਂ ਅੰਦਰ ਬੈਠਾ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਦੁਆ ਕਰ ਰਿਹਾ ਸੀ।’ -ਪੀਟੀਆਈ