ਨਵੀਂ ਦਿੱਲੀ, 28 ਅਗਸਤ
ਭਾਜਪਾ ਦੇ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਹਾ ਹੈ ਕਿ ਜੇਕਰ ਗੁਆਂਢੀ ਮੁਲਕ ਚੀਨ ਭਾਰਤੀ ਖੇਤਰ ਖਾਲੀ ਨਹੀਂ ਕਰਦਾ ਤਾਂ ਭਾਰਤ ਨੂੰ ਇਸ ਨਾਲ ਜੰਗ ਛੇੜ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਚੀਨ ਐਲਏਸੀ ਤੋਂ ਪਿੱਛੇ ਨਹੀਂ ਮੁੜਦਾ ਤਾਂ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਬਾਰੇ ਫ਼ੈਸਲਾ 1993 ਵਿਚ ਹੋਇਆ ਸੀ। ਉਨ੍ਹਾਂ ਨਾਲ ਹੀ ਸੁਝਾਅ ਦਿੱਤਾ ਕਿ ਭਾਰਤ ਨੂੰ ਚੀਨ ਨਾਲ ਸਿਰਫ਼ ਸਰਹੱਦੀ ਵਿਵਾਦ ਸੁਲਝਾਉਣ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤੇ ਹਾਂਗਕਾਂਗ, ਤਿੱਬਤ ਅਤੇ ਤਾਇਵਾਨ ਬਾਰੇ ਗੱਲ ਕਰ ਕੇ ਗੁਆਂਢੀ ਮੁਲਕ ਨੂੰ ਭੜਕਾਉਣਾ ਨਹੀਂ ਚਾਹੀਦਾ। ਭਾਜਪਾ ਆਗੂ ਇਕ ਕਿਤਾਬ ਰਿਲੀਜ਼ ਸਮਾਗਮ ਵਿਚ ਬੋਲ ਰਹੇ ਸਨ। -ਪੀਟੀਆਈ