ਨਵੀਂ ਦਿੱਲੀ: ਕੌਮਾਂਤਰੀ ਬਾਕਾਲੌਰੇਟ (ਆਈਬੀ) ਨੇ ਅੱਜ ਭਾਰਤ ਵਿਚਲੇ ਆਪਣੇ ਸਾਰੇ ਸਕੂਲਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਆਈਬੀ ਨੇ ਇਹ ਫ਼ੈਸਲਾ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਲਿਆ ਹੈ। ਆਈਬੀ ਦੇ ਭਾਰਤ ’ਚ 185 ਸਕੂਲ ਹਨ। ਵਿਦੇਸ਼ੀ ਸਕੂਲਾਂ ’ਚ ਦਾਖਲੇ ਲੈਣ ਦੇ ਚਾਹਵਾਨ ਵਿਦਿਆਰਥੀ ਅਤੇ ਉਹ ਜਿਨ੍ਹਾਂ ਦੇ ਮਾਪੇ ਵਿਦੇਸ਼ਾਂ ’ਚ ਰਹਿੰਦੇ ਹਨ, ਆਮ ਤੌਰ ’ਤੇ ਇਸ ਬੋਰਡ ਦੀਆਂ ਪ੍ਰੀਖਿਆਵਾਂ ਦੀ ਚੋਣ ਕਰਦੇ ਹਨ। ਆਈਬੀ ਨੇ ਆਪਣੇ ਅਧਿਕਾਰਤ ਬਿਆਨ ’ਚ ਕਿਹਾ, ‘ਆਈਬੀ ਨੇ ਭਾਰਤ ’ਚ ਪ੍ਰੀਖਿਆਵਾਂ ਨਾ ਲੈਣ ਸਬੰਧੀ ਫ਼ੈਸਲੇ ਬਾਰੇ ਆਪਣੇ ਸਕੂਲਾਂ ਨੂੰ ਸੂਚਿਤ ਕਰ ਦਿੱਤਾ ਹੈ।’ -ਪੀਟੀਆਈ