ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਟੀਕਾ ਤਿਆਰ ਕਰਨ ਦੀ ਕੇਂਦਰ ਸਰਕਾਰ ਦੀ ਰਣਨੀਤੀ ’ਤੇ ਸਵਾਲ ਚੁਕਦਿਆਂ ਅੱਜ ਕਿਹਾ ਕਿ ਕਾਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਅਪਣੇ ‘ਮਨ ਕੀ ਬਾਤ’ ਦਾ ਵਿਸ਼ਾ ਬਣਾਇਆ ਹੁੰਦਾ। ਰਾਹੁਲ ਨੇ ਟਵੀਟ ਕੀਤਾ, ‘ਸਵਾਲ ਤਾਂ ਜਾਇਜ਼ ਹੈ ਪਰ ਸਰਕਾਰ ਦੇ ਜਵਾਬ ਦਾ ਭਾਰਤ ਕਦੋਂ ਤੱਕ ਇੰਤਜ਼ਾਰ ਕਰੇਗਾ? ਕਾਸ਼ ਕੋਵਿਡ ਰਣਨੀਤੀ ’ਤੇ ਮਨ ਕੀ ਬਾਤ ਹੁੰਦੀ।’ -ਪੀਟੀਆਈ