ਲਖੀਮਪੁਰ ਖੀਰੀ (ਯੂਪੀ), 5 ਅਕਤੂਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਅੱਜ ਕਿਹਾ ਕਿ ਜੇਕਰ ਐਤਵਾਰ ਨੂੰ ਵਾਪਰੀ ਹਿੰਸਕ ਘਟਨਾ ’ਚ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਸ਼ਮੂਲੀਅਤ ਸਬੰਧੀ ਇੱਕ ਵੀ ਸਬੂਤ ਮਿਲਿਆ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਕਿਹਾ, ‘ਜੇਕਰ ਜਿੱਥੇ ਘਟਨਾ ਵਾਪਰੀ ਹੈ ਉੱਥੇ ਮੇਰੇ ਪੁੱਤ ਦੇ ਹੋਣ ਸਬੰਧੀ ਕੋਈ ਵੀ ਸਬੂਤ ਸਾਹਮਣੇ ਆਇਆ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ।’ ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਚਾਰ ਕਿਸਾਨਾਂ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ ਸੀ। -ਆਈਏਐੱਨਐੱਸ