ਪਟਨਾ: ਕਾਂਗਰਸ ਲਈ ਕਿਸੇ ਵੇਲੇ ਰਣਨੀਤੀ ਤਿਆਰ ਕਰਨ ਵਾਲੇ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਾਂਗਰਸ ’ਤੇ ਸ਼ਬਦੀ ਹਮਲੇ ਕੀਤੇ। ਵੈਸ਼ਾਲੀ ਵਿਚ ਜਨ ਸੁਰਾਜ ਯਾਤਰਾ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਦਾ ਰਿਕਾਰਡ ਖਰਾਬ ਕਰ ਦਿੱਤਾ ਹੈ, ਇਸ ਕਰ ਕੇ ਉਹ ਕਾਂਗਰਸ ਨਾਲ ਉਮਰ ਭਰ ਕੰਮ ਨਹੀਂ ਕਰੇਗਾ। ਕਾਂਗਰਸ ਅਜਿਹੀ ਪਾਰਟੀ ਹੈ ਜੋ ਆਪਣੀਆਂ ਖਾਮੀਆਂ ਵਿਚ ਸੁਧਾਰ ਨਹੀਂ ਕਰਦੀ, ਉਹ ਖੁਦ ਤਾਂ ਡੁੱਬ ਰਹੀ ਹੈ ਤੇ ਉਨ੍ਹਾਂ ਨੂੰ ਵੀ ਨਕਾਰਾ ਕਰ ਦੇਵੇਗੀ। ਪੀਟੀਆਈ