ਪੀਲੀਭੀਤ, 22 ਦਸੰਬਰ
ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਕਿਹਾ ਕਿ ਉਹ ਇਕੱਲੇ ਹੀ ਹਨ ਜੋ ਗੰਨੇ ਲਈ ਐਮਐੱਸਪੀ ਦਾ ਮੁੱਦਾ ਉਠਾਉਂਦੇ ਹਨ ਪਰ ਕੋਈ ਹੋਰ ਵਿਧਾਇਕ ਜਾਂ ਸੰਸਦ ਮੈਂਬਰ ਅਜਿਹਾ ਨਹੀਂ ਕਰਦਾ। ਵਰੁਣ ਨੇ ਕਿਹਾ ਕਿ ਪਾਰਟੀ ਵਿਚਲੇ ਉਨ੍ਹਾਂ ਦੇ ਸਾਥੀ ਅਜਿਹੇ ਮੁੱਦੇ ਨਹੀਂ ਉਠਾਉਂਦੇ ਕਿਉਂਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ਵਿਚ ਟਿਕਟ ਨਾ ਮਿਲਣ ਦਾ ਡਰ ਹੈ। ਵਰੁਣ ਆਪਣੇ ਹਲਕੇ ਪੀਲੀਭੀਤ ਵਿਚ ਸਥਾਨਕ ਮੀਡੀਆ ਨਾਲ ਗੱਲ ਕਰ ਰਹੇ ਸਨ। ਗਾਂਧੀ ਨੇ ਕਿਹਾ ਕਿ ਜੇ ਲੋਕਾਂ ਦੇ ਨੁਮਾਇੰਦੇ ਹੀ ਲੋਕਾਂ ਦੀ ਆਵਾਜ਼ ਨਹੀਂ ਚੁੱਕਣਗੇ ਤਾਂ ਕੌਣ ਚੁੱਕੇਗਾ। ਵਰੁਣ ਨੇ ਕਿਹਾ ਕਿ ਟਿਕਟ ਨਾ ਮਿਲਣ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। -ਆਈਏਐਨਐੱਸ