ਮੁੰਬਈ, 2 ਮਈ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਉਹ ਕੁਝ ਦਿਨਾਂ ’ਚ ਲੰਡਨ ਤੋਂ ਭਾਰਤ ਆਉਣਗੇ। ਪੂਨਾਵਾਲਾ ਨੇ ਭਾਰਤ ਦੇ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝਣ ਕਾਰਨ ਵਧੀ ਮੰਗ ਨੂੰ ਪੂਰਾ ਕਰਨ ਲਈ ਕੋਵਿਡ-19 ਰੋਕੂ ਟੀਕੇ ਦੇ ਉਤਪਾਦਨ ਲਈ ਉਨ੍ਹਾਂ ’ਤੇ ਵਧੇ ਦਬਾਅ ਬਾਰੇ ਗੱਲ ਕੀਤੀ ਸੀ ਜਿਸ ਮਗਰੋਂ ਉਨ੍ਹਾਂ ਭਾਰਤ ਮੁੜਨ ਦਾ ਐਲਾਨ ਕੀਤਾ ਹੈ। ਪੂਨਾਵਾਲਾ ਨੇ ਲੰਘੀ ਅੱਧੀ ਰਾਤ ਨੂੰ ਟਵੀਟ ਕੀਤਾ, ‘ਬਰਤਾਨੀਆ ’ਚ ਆਪਣੇ ਸਾਰੇ ਭਾਈਵਾਲਾਂ ਤੇ ਸਾਰੀਆਂ ਧਿਰਾਂ ਨਾਲ ਸ਼ਾਨਦਾਰ ਮੀਟਿੰਗ ਹੋਈ। ਇਸੇ ਵਿਚਾਲੇ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੁਣੇ ’ਚ ਕੋਵੀਸ਼ੀਲਡ ਦਾ ਉਤਪਾਦਨ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਕੁਝ ਦਿਨਾਂ ’ਚ ਵਾਪਸ ਆਉਣ ’ਤੇ ਮੈਂ ਕੰਮ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਹਾਂ।’ -ਪੀਟੀਆਈ