ਨਵੀਂ ਦਿੱਲੀ, 6 ਅਕਤੂਬਰ
ਰਾਬਰਟ ਵਾਡਰਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਲਖਨਊ ਜਾਣ ਤੋਂ ਰੋਕ ਦਿੱਤਾ ਗਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਲਖੀਮਪੁਰ ਹਿੰਸਾ ਪੀੜਤਾਂ ਨੂੰ ਮਿਲਣ ਜਾਂਦੇ ਸਮੇਂ ਸੀਤਾਪੁਰ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਫੇਸਬੁੱਕ ’ਤੇ ਇੱਕ ਪੋਸਟ ਵਿੱਚ ਵਾਡਰਾ ਨੇ ਲਿਖਿਆ ਕਿ ਉਹ ਆਪਣੀ ਪਤਨੀ ਨੂੰ ਇਸ ਤਰੀਕੇ ਨਾਲ ‘ਗ੍ਰਿਫ਼ਤਾਰ’ ਕੀਤੇ ਜਾਣ ਤੋਂ ‘ਹੈਰਾਨ’ ਹਨ।’ ਵਾਡਰਾ ਨੇ ਕਿਹਾ, ‘ਮੈਨੂੰ ਸੱਚੀਂ ਉਸ ਦੀ ਫ਼ਿਕਰ ਹੈ ਅਤੇ ਮੈਂ ਹੁਣ ਲਖਨਊ ਜਾਣ ਲਈ ਆਪਣਾ ਸਾਮਾਨ ਪੈਕ ਕਰ ਲਿਆ ਹੈ, ਤਾਂ ਮੈਨੂੰ ਦੱਸਿਆ ਗਿਆ ਕਿ ਮੈਨੂੰ ਹਵਾਈ ਅੱਡੇ ਤੋਂ ਬਾਹਰ ਕਦਮ ਨਹੀਂ ਰੱਖਣ ਦੀ ਆਗਿਆ ਨਹੀਂ ਹੈ। ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਤੀ ਹੋਣ ਦੇ ਨਾਤੇ ਵੀ ਮੈਂ ਨਹੀਂ ਜਾ ਸਕਦਾ ਅਤੇ ਆਪਣੀ ਪਤਨੀ ਦੀ ਮਦਦ ਨਹੀਂ ਕਰ ਸਕਦਾ।’ -ਪੀਟੀਆਈ