ਝੁਨਝੁਨੂ (ਰਾਜਸਥਾਨ), 3 ਅਗਸਤ
ਰਾਜਸਥਾਨ ਦੇ ਮੰਤਰੀ ਰਾਜੇਂਦਰ ਸਿੰਘ ਗੁਢਾ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਸਕੂਲੀ ਵਿਦਿਆਰਥਣ ਦੇ ਸਵਾਲ ਦਾ ਦਿਲਚਸਪ ਜਵਾਬ ਦਿੱਤਾ। ਗੁਢਾ 1 ਜੁਲਾਈ ਨੂੰ ਉਦੈਪੁਰਵਤੀ ਦੇ ਨਿੱਜੀ ਸਕੂਲ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਵਿਦਿਆਰਥਣ ਦੇ ਸਵਾਲ ਦੇ ਜਵਾਬ ਵਿੱਚ ਗੁਢਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਰਾਜ ਸਭਾ ਲਈ ਵੋਟਿੰਗ ਦੌਰਾਨ ਕਿਸੇ ਪਾਰਟੀ ਦੇ ਖਾਸ ਉਮੀਦਵਾਰ ਨੂੰ ਵੋਟ ਪਾਉਣ ਬਦਲੇ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਪੇਸ਼ਕਸ਼ ਬਾਰੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਪੈਸਾ ਨਹੀਂ ਇਜ਼ੱਤ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 60 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ ਪਰ ਪਰਿਵਾਰ ਨੇ ਇਸ ਪੇਸ਼ਕਸ਼ ਨੂੰ ਠੋਕਰ ਮਾਰਨ ਲਈ ਕਿਹਾ। ਮੰਤਰੀ ਨੇ ਕਿਹਾ ਕਿ ਜੇ ਹਰ ਕੋਈ ਇਸ ਤਰ੍ਹਾਂ ਸੋਚਣ ਲੱਗੇ ਤਾਂ ਦੇਸ਼ ਦਾ ਭਲਾ ਹੋਵੇਗਾ।