ਨਵੀਂ ਦਿੱਲੀ, 1 ਮਈ
ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਯੂਰਪ ਦੌਰਾ ਅਜਿਹੇ ਸਮੇਂ ਹੈ, ਜਦੋਂ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਭਾਰਤ ਦੇ ਯੂਰਪੀ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ,ਜੋ ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ਵਿੱਚ ਭਾਰਤ ਦੇ ਮਹੱਤਵਪੂਰਨ ਸਾਥੀ ਹਨ। ਸ੍ਰੀ ਮੋਦੀ ਨੇ ਬਿਆਨ ‘ਚ ਕਿਹਾ ਕਿ ਉਹ ਜਰਮਨੀ ਦੇ ਚਾਂਸਲਰ ‘ਤੇ 2 ਮਈ ਨੂੰ ਬਰਲਿਨ ਪਹੁੰਚਣਗੇ।