ਸ੍ਰੀਨਗਰ, 5 ਅਕਤੂਬਰ
ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਉੱਤਰੀ ਕਸ਼ਮੀਰ ਦੇ ਪੱਟਨ ਸ਼ਹਿਰ ਵਿੱਚ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਟਵੀਟ ਕੀਤਾ, ‘ਗ੍ਰਹਿ ਮੰਤਰੀ ਕਸ਼ਮੀਰ ਵਿੱਚ ਜਦੋਂ ਆਮ ਸਥਿਤੀ ਆਮ ਵਰਗੀ ਹੋਣ ਦਾ ਢੋਲ ਪਿੱਟ ਰਹੇ ਹਨ ਤਾਂ ਮੈਂ ਘਰ ਵਿੱਚ ਨਜ਼ਰਬੰਦ ਹਾਂ। ਮੈਂ ਇੱਕ ਵਰਕਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੱਟਨ ਜਾਣਾ ਚਾਹੁੰਦੀ ਸੀ।’ ਉਨ੍ਹਾਂ ਕਿਹਾ ਕਿ ਜੇ ਕਿਸੇ ਸਾਬਕਾ ਮੁੱਖ ਮੰਤਰੀ ਦੇ ਮੌਲਿਕ ਅਧਿਕਾਰਾਂ ਨੂੰ ਇੰਨੀ ਆਸਾਨੀ ਨਾਲ ਮੁਅੱਤਲ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਤਕਲੀਫ਼ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।