ਭੋਪਾਲ, 8 ਜੁਲਾਈ
ਮੱਧ ਪ੍ਰਦੇਸ਼ ਪੁਲੀਸ ਨੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੂੰ ਪਿਛਲੇ ਮਹੀਨੇ ਕਥਿਤ ਧਮਕੀ ਦੇਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਸੂਬਾ ਅਪਰਾਧ ਸ਼ਾਖਾ ਵੱਲੋਂ ਹੈਦਰਾਬਾਦ ਵਾਸੀ ਸ਼ੇਖ ਨਜ਼ੀਰ ਨੂੰ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੱਧ ਪ੍ਰਦੇਸ਼ ਸਾਈਬਰ ਸੈੱਲ ਦੇ ਏਸੀਪੀ ਅਕਸ਼ੈ ਕੁਮਾਰ ਚੌਧਰੀ ਨੇ ਦੱਸਿਆ ਕਿ ਸ਼ੇਖ ਨੂੰ ਭੋਪਾਲ ਲਿਆਂਦਾ ਗਿਆ ਹੈ ਅਤੇ ਪੁੱਛ ਪੜਤਾਲ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸ਼ੇਖ ਦਸਵੀਂ ਕਲਾਸ ਤੱਕ ਪੜ੍ਹਿਆ ਅਤੇ ਪਲੰਬਰ ਵਜੋਂ ਕੰਮ ਕਰਦਾ ਹੈ।