ਅਮੇਠੀ, 30 ਅਕਤੂਬਰ
ਇਸ ਜ਼ਿਲ੍ਹੇ ਦੇ ਮੁਨਸ਼ੀਗੰਜ ਦੇ ਬੰਦੋਈਆ ਵਿੱਚ ਦਲਿਤ ਮਹਿਲਾ ਪ੍ਰਧਾਨ ਨੂੰ ਜ਼ਿੰਦਾ ਸੜ ਕੇ ਮਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਇਲਜ਼ਾਮ ਲਗਾਇਆ ਹੈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਸੁਪਰਡੈਂਟ ਦਿਨੇਸ਼ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ, “ਬੀਤੀ ਰਾਤ 11.56 ਵਜੇ ਘਟਨਾ ਸਬੰਧੀ ਜਾਣਕਾਰੀ ਮਿਲੀ ਕਿ ਬੰਦੋਈਆ ਪਿੰਡ ਦੀ ਪ੍ਰਧਾਨ ਛੋਟਕਾ ਦੇਵੀ ਦਾ ਪਤੀ ਅਰਜੁਨ ਕੋਰੀ ਪਿੰਡ ਦੇ ਕ੍ਰਿਸ਼ਨ ਕੁਮਾਰ ਦੇ ਵਿਹੜੇ ਵਿੱਚ ਗੰਭੀਰ ਹਾਲਤ ਵਿੱਚ ਪਿਆ ਹੈ। ਪੁਲੀਸ ਤੁਰੰਤ ਪਹੁੰਚ ਗਈ ਅਤੇ ਕੋਰੀ ਨੂੰ ਹਸਪਤਾਲ ਭੇਜਿਆ। ਅੱਜ ਸਵੇਰੇ ਲਖਨਊ ਲੈ ਕੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਕਰਜ ਕੀਤਾ ਹੈ।