ਚੇਨੱਈ, 2 ਦਸੰਬਰ
ਸਮੁੰਦਰੀ ਤੂਫ਼ਾਨ ਬੁਰੇਵੀ ਦੇ 3-4 ਦਸੰਬਰ ਦਰਮਿਆਨ ਤਾਮਿਲਨਾਡੂ ਦੇ ਦੱਖਣੀ ਤੱਟ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ। ਚੱਕਰਵਾਤੀ ਤੂਫ਼ਾਨ ਕਾਰਨ 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਦੱਖਣ-ਪੱਛਮੀ ਬੰਗਾਲ ਦੀ ਖਾੜੀ ਦੇ ਉਪਰੋਂ ਪੱਛਮੀ-ਉੱਤਰ ਪੱਛਮੀ ਪਾਸੇ ਵੱਲ ਨੂੰ ਵੱਧ ਰਿਹਾ ਹੈ। ਸ੍ਰੀਲੰਕਾ ਦੇ ਤੱਟ ਤੋਂ ਇਹ 140 ਕਿਲੋਮੀਟਰ ਤੇ ਪਾਮਬਨ (ਭਾਰਤ) ਦੇ ਤੱਟ ਤੋਂ 370 ਕਿਲੋਮੀਟਰ ਦੂਰ ਹੈ। ਤਿੰਨ ਦਸੰਬਰ ਦੁਪਹਿਰ ਤੱਕ ਇਹ ਪਾਮਬਨ ਦੇ ਬਿਲਕੁਲ ਨੇੜੇ ਪਹੁੰਚ ਜਾਵੇਗਾ। ਐਨਡੀਆਰਐਫ ਦੀਆਂ ਟੀਮਾਂ ਨੂੰ ਕੰਨਿਆਕੁਮਾਰੀ, ਟੂਟੀਕੋਰਿਨ ਤੇ ਮਦੁਰਾਇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। -ਆਈਏਐਨਐੱਸ