ਭੁਬਨੇਸ਼ਵਰ, 26 ਸਤੰਬਰ
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਸਮੁੰਦਰੀ ਤੂਫਾਨ ‘ਗੁਲਾਬ’ ਐਤਵਾਰ ਸ਼ਾਮ ਤੱਟ ਨਾਲ ਟਕਰਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੂਫ਼ਾਨ ਆਂਧਰਾ ਪ੍ਰਦੇਸ਼ ਦੇ ਕਾਲਿੰਗਾਪਟਨਮ ਤੇ ਉੜੀਸਾ ਦੇ ਗੋਪਾਲਪੁਰ ਵਿਚ ਜ਼ਮੀਨ ਨਾਲ ਟਕਰਾਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਹ ਕਈ ਤੱਟੀ ਖੇਤਰਾਂ ਵਿਚ ਸਰਗਰਮ ਹੈ। ‘ਲੈਂਡਫਾਲ’ ਪ੍ਰਕਿਰਿਆ ਉੱਤਰੀ ਆਂਧਰਾ ਤੱਟ ਅਤੇ ਨਾਲ ਲੱਗਦੇ ਉੜੀਸਾ ਵਿਚ ਸ਼ੁਰੂ ਹੋ ਗਈ ਹੈ। ਇਸ ਦੌਰਾਨ ਹਵਾ ਦੀ ਗਤੀ ਕਰੀਬ 90 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਫੋਨ ਕਰ ਕੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। -ਪੀਟੀਆਈ