ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 3 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਰਹੇ ਕਿਸਾਨਾਂ ਦੇ ਹੱਕ ਵਿੱਚ ਸਮਾਜਿਕ, ਆਰਥਿਕ, ਮਨੋਰੰਜਨ ਤੇ ਸਿਆਸੀ ਖੇਤਰਾਂ ਦੀਆਂ ਹਸਤੀਆਂ ਤੋਂ ਬਾਅਦ ਦੇਸ਼ ਦੇ 413 ਉੱਘੇ ਸਿੱਖਿਆ ਸ਼ਾਸਤਰੀਆਂ ਨੇ ਕਿਸਾਨਾਂ ਦੇ ਮੁੱਦੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਕਾਨੂੰਨਾਂ ’ਤੇ ਨਜ਼ਰਸਾਨੀ ਕਰੇ।
ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਕਾਨੂੰਨਾਂ ਬਾਰੇ ਦੇਸ਼ ਵਿਆਪੀ ਬਹਿਸ ਸ਼ੁਰੂ ਕਰੇ ਤੇ ਇਸ ਦੀ ਸ਼ੁਰੂਆਤ ਪਿੰਡਾਂ ਤੋਂ ਕਰੇ। ਇਸ ਵਿੱਚ ਖੇਤੀ ਨਾਲ ਜੁੜੀਆਂ ਧਿਰਾਂ ਨੂੰ ਸ਼ਾਮਲ ਕਰਕੇ ਕਾਨੂੰਨ ਵਿਚਲੀਆਂ ਖ਼ਾਮੀਆਂ ਖਤਮ ਕਰੇ ਤੇ ਕਾਨੂੰਨ ਦਾ ਅਜਿਹਾ ਸਰੂਪ ਲੈਕੇ ਆਵੇ ਜੋ ਸਬੰਧਤ ਧਿਰਾਂ ਨੂੰ ਸਰਬਪ੍ਰਾਵਨਤ ਹੋਵੇ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਸਥਿਤੀ ਵਿੱਚ ਬਲਦੀ ’ਤੇ ਤੇਲ ਪਾਉਣ ਦੀ ਥਾਂ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਏ ਤੇ ਅਜਿਹਾ ਵਿਸ਼ਵਾਸ ਪੈਦਾ ਕਰੇ ਜਿਸ ਨਾਲ ਕਿਸਾਨਾਂ ਵਿਚ ਉਸ ਪ੍ਰਤੀ ਪੈਦਾ ਹੋਈ ਬੇਵਿਸਾਹੀ ਖਤਮ ਹੋ ਸਕੇ।