ਰਾਂਚੀ, 13 ਅਪਰੈਲ
ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਵਿਸ਼ਾਲ ਰੈਲੀ 21 ਮਾਰਚ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਕਰਵਾਈ ਜਾ ਰਹੀ ਹੈ। ਕਾਂਗਰਸ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੀਨੀਅਰ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਇਸ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਝਾਰਖੰਡ ਕਾਂਗਰਸ ਦੀ ਤਰਜਮਾਨ ਸੋਨਲ ਸ਼ਾਂਤੀ ਸ਼ਾਂਤੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਕਈ ਸੀਨੀਅਰ ਆਗੂ ਵੀ ‘ਉਲਗੁਲਾਨ (ਇਨਕਲਾਬ) ਮਹਾਰੈਲੀ’ ਵਿੱਚ ਸ਼ਿਰਕਤ ਕਰਨਗੇ। -ਪੀਟੀਆਈ