ਤਿਰੂਵਨੰਤਪੁਰਮ, 13 ਸਤੰਬਰ
ਕੇਰਲ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਤੀਜੇ ਦਿਨ ਅੱਜ ਵੀ ਯਾਤਰਾ ’ਚ ਭਾਰੀ ਭੀੜ ਦੇਖਣ ਨੂੰ ਮਿਲੀ। ਇੱਥੇ ਰੁਕ-ਰੁਕ ਕੇ ਹੋ ਰਹੀ ਬਾਰਸ਼ ਦੌਰਾਨ ਵੱਡੀ ਗਿਣਤੀ ‘ਚ ਲੋਕ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪੈਦਲ ਯਾਤਰੀਆਂ ਦਾ ਸਵਾਗਤ ਕਰਨ ਲਈ ਸੜਕ ਕਿਨਾਰੇ ਖੜ੍ਹੇ ਰਹੇ। ਸ੍ਰੀ ਗਾਂਧੀ ਸਮੇਤ ਕਾਂਗਰਸੀ ਆਗੂ ਮੀਂਹ ਦੌਰਾਨ ਬਿਨਾਂ ਛੱਤਰੀ ਤੋਂ ਸੜਕਾਂ ‘ਤੇ ਘੁੰਮੇ। ਸ੍ਰੀ ਗਾਂਧੀ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ, ‘ਭਾਵੇਂ ਪੈਰਾਂ ’ਤੇ ਨੇ ਛਾਲੇ, ਅਸੀਂ ਦੇਸ਼ ਨੂੰ ਜੋੜਨ ਲਈ ਨਿਕਲੇ ਹਾਂ, ਅਸੀਂ ਨਹੀਂ ਰੁਕਣ ਵਾਲੇ।’