ਨਵੀਂ ਦਿੱਲੀ, 11 ਫਰਵਰੀ
ਰੇਲਵੇ ਵਿਚ ਸਫਰ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਕਿ ਉਹ ਹੁਣ ਗਰਮ ਖਾਣੇ ਦਾ ਲੁਤਫ ਉਠਾ ਸਕਣਗੇ। ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ 14 ਫਰਵਰੀ ਤੋਂ ਆਈਆਰਸੀਟੀਸੀ ਸਾਰੀਆਂ ਰੇਲ ਗੱਡੀਆਂ ਵਿਚ ਯਾਤਰੀਆਂ ਨੂੰ ਖਾਣਾ ਮੁਹੱਈਆ ਕਰਵਾਏਗੀ। ਭਾਰਤੀ ਰੇਲਵੇ ਨੇ ਕਰੋਨਾ ਮਹਾਮਾਰੀ ਕਾਰਨ ਇਹ ਸੇਵਾ ਬੰਦ ਕਰ ਦਿੱਤੀ ਸੀ। ਹੁਣ ਕਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ ਜਿਸ ਕਾਰਨ ਰੇਲਵੇ ਨੇ ਇਹ ਫੈਸਲਾ ਕੀਤਾ ਹੈ।