ਨਵੀਂ ਦਿੱਲੀ: ਭਾਰਤ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ 260 ਜਵਾਨਾਂ ਨੂੰ ਅੱਜ ਇਥੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਅਪਰੇਸ਼ਨ ਮੈਡਲ ਨਾਲ ਸਨਮਾਨਿਆ ਗਿਆ। ਨੀਮ ਫ਼ੌਜੀ ਬਲਾਂ ਦੇ ਇਨ੍ਹਾਂ ਜਵਾਨਾਂ ਨੂੰ ਪੂਰਬੀ ਲੱਦਾਖ ਵਿੱਚ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨਾਲ ਜਾਰੀ ਟਕਰਾਅ ਦਰਮਿਆਨ ਦਿੱਤੀਆਂ ਲਾਮਿਸਾਲ ਸੇਵਾਵਾਂ ਲਈ ਇਹ ਸਨਮਾਨ ਮਿਲਿਆ ਹੈ। ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਐਵਾਰਡ ਲਈ ਸੂਬਾਈ ਪੁਲੀਸ ਤੇ ਕੇਂਦਰੀ ਬਲਾਂ ਦੇ ਕੁੱਲ 397 ਜਵਾਨਾਂ ਦੇ ਨਾਂ ਜਾਰੀ ਕੀਤੇ ਸਨ। -ਪੀਟੀਆਈ