ਨਵੀਂ ਦਿੱਲੀ: ਹਾਂਗ ਕਾਂਗ ਨੇ ਏਅਰ ਇੰਡੀਆ ਦੀ ਉਡਾਣ ਰਾਹੀਂ ਆਪਣੇ ਮੁਲਕ ਵਿੱਚ ਆਏ ਕੁਝ ਮੁਸਾਫ਼ਰਾਂ ਦੇ ਕਰੋਨਾ ਪਾਜ਼ੇਟਿਵ ਨਿਕਲਣ ਮਗਰੋਂ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਪਾਬੰਦੀ ਅਗਸਤ ਮਹੀਨੇ ਦੇ ਅਖੀਰ ਤਕ ਆਇਦ ਰਹੇਗੀ। ਹਾਂਗ ਕਾਂਗ ਸਰਕਾਰ ਵੱਲੋਂ ਜੁਲਾਈ ਵਿੱਚ ਜਾਰੀ ਹੁੁਕਮਾਂ ਮੁਤਾਬਕ ਉਸੇ ਮੁਸਾਫ਼ਰ ਨੂੰ ਮੁਲਕ ਵਿੱਚ ਦਾਖ਼ਲੇ ਦੀ ਇਜਾਜ਼ਤ ਮਿਲੇਗੀ, ਜਿਸ ਕੋਲ ਕੋਵਿਡ-19 ਨੈਗੇਟਿਵ ਸਰਟੀਫਿਕੇਟ ਹੋਵੇਗਾ ਤੇ ਇਹ ਟੈਸਟ ਹਵਾਈ ਸਫ਼ਰ ਤੋਂ 72 ਘੰਟੇ ਪਹਿਲਾਂ ਕਰਵਾਇਆ ਹੋਣਾ ਚਾਹੀਦਾ ਹੈ। ਇਸ ਖ਼ਬਰ ਏਜੰਸੀ ਵੱਲੋਂ ਸੰਪਰਕ ਕਰਨ ਦੇ ਬਾਵਜੂਦ ਏਅਰ ਇੰਡੀਆ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
-ਪੀਟੀਆਈ