ਤਿਰੂਵਨੰਤਪੁਰਮ, 6 ਨਵੰਬਰ
ਕੇਰਲਾ ਵਿਚ ਮੰਦਰਾਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਤ੍ਰਾਵਾਨਕੋਰ ਦੇਵਸਵੋਮ ਬੋਰਡ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਅਨੁਸੂਚਿਤ ਜਾਤੀ (ਐੱਸਸੀ) ਅਤੇ ਅਨੁਸੂਚਿਤ ਜਨਜਾਤੀ (ਐੱਸਟੀ) ਭਾਈਚਾਰਿਆਂ ਵਿਚੋਂ ਪੁਜਾਰੀਆਂ ਦੀ ਨਿਯੁਕਤੀ ਕਰਨ ਵਾਲਾ ਹੈ। ਟੀਡੀਬੀ ਨੇ ਇਨ੍ਹਾਂ ਭਾਈਚਾਰਿਆਂ ਤੋਂ 19 ਪੁਜਾਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚੋਂ 18 ਅਨੁਸੂਚਿਤ ਜਾਤੀ ਭਾਈਚਾਰੇ ਵਿਚੋਂ ਹੋਣਗੇ, ਜਦੋਂਕਿ ਇਕ ਆਦੀਵਾਸੀ ਭਾਈਚਾਰੇ ਵਿਚੋਂ ਹੋਵੇਗੀ। ਇਹ ਪੁਜਾਰੀ ਪਾਰਟ-ਟਾਈਮ ਨਿਯੁਕਤ ਕੀਤੇ ਜਾਣਗੇ। ਟੀਡੀਬੀ ਰਾਜ ਵਿੱਚ 1200 ਮੰਦਰਾਂ ਦਾ ਪ੍ਰਬੰਧ ਦੇਖਦੀ ਹੈ।