ਨਵੀਂ ਦਿੱਲੀ, 3 ਮਈ
ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨੇ ਅੱਜ ਇਥੇ ਜਹਾਂਗੀਰਪੁਰੀ ਦੇ ਕੁਸ਼ਲ ਚੌਕ ਵਿਖੇ ਮਿਲ ਕੇ ਈਦ ਦਾ ਤਿਉਹਾਰ ਮਿਠਾਈਆਂ ਵੰਡਕੇ ਅਤੇ ਗਲਵੱਕੜੀਆਂ ਪਾ ਕੇ ਮਨਾਇਆ, ਜਿਸ ਨਾਲ ਪਿਛਲੇ ਮਹੀਨੇ ਫਿਰਕੂ ਹਿੰਸਾ ਦੇ ਗਵਾਹ ਬਣੇ ਇਲਾਕੇ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਗਿਆ। ਸਥਾਨਕ ਲੋਕਾਂ ਨੇ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਮਠਿਆਈਆਂ ਵੀ ਖਿਲਾਈਆਂ।