ਮਥੁਰਾ, 12 ਸਤੰਬਰ
ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਗਿਆਨਵਾਪੀ ਅਤੇ ਮਥੁਰਾ ਦੀ ਸ਼ਾਹੀ ਮਸਜਿਦ ਈਦਗਾਹ ਤੋਂ ਬਾਅਦ ਹੁਣ ਹਿੰਦੂ ਧਿਰ ਨੇ ਮਥੁਰਾ ਦੀ ਹੀ ਇਕ ਹੋਰ ਮਸਜਿਦ ‘ਤੇ ਆਪਣਾ ਦਾਅਵਾ ਜਤਾਇਆ ਹੈ। ਅਦਾਲਤ ਇਸ ‘ਤੇ 26 ਅਕਤੂਬਰ ਨੂੰ ਸੁਣਵਾਈ ਕਰੇਗੀ। ਜ਼ਿਲ੍ਹਾ ਸਰਕਾਰੀ ਵਕੀਲ (ਸਿਵਲ ਮਾਮਲੇ) ਸੰਜੇ ਗੌੜ ਨੇ ਦੱਸਿਆ ਕਿ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਖ਼ਜ਼ਾਨਚੀ ਦਿਨੇਸ਼ ਚੰਦਰ ਸ਼ਰਮਾ ਨੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਜੋਤੀ ਸਿੰਘ ਦੀ ਅਦਾਲਤ ਵਿੱਚ 13.37 ਏਕੜ ਜ਼ਮੀਨ ਦੇ ਘੇਰੇ ਵਿੱਚ ਨਵਾਂ ਦਾਅਵਾ ਪੇਸ਼ ਕੀਤਾ। ਇਸ ਵਿੱਚ ਸ੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਵੱਲੋਂ ਪੂਰਬੀ ਦਿਸ਼ਾ ਵਿੱਚ ਸਥਿਤ ਇੱਕ ਹੋਰ ਮਸਜਿਦ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਮਸਜਿਦ ਨੂੰ ਮੀਨਾ ਮਸਜਿਦ ਵੀ ਕਿਹਾ ਜਾਂਦਾ ਹੈ।