ਸ਼ਿਮਲਾ, 7 ਮਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪਾਰਵਤੀ ਨਦੀ ਕਿਨਾਰੇ ਸੈਲਫੀ ਲੈਂਦੇ ਸਮੇਂ ਮਨੀਪੁਰ ਦੀ ਇੱਕ ਮਹਿਲਾ ਤੇ ਦਿੱਲੀ ਨਾਲ ਸਬੰਧਤ ਵਿਅਕਤੀ ਨਦੀ ਵਿੱਚ ਰੁੜ੍ਹ ਗਏ। ਕੁੱਲੂ ਦੇ ਐੱਸਪੀ ਗੁਰਦੇਵ ਸ਼ਰਮਾ ਨੇ ਅੱਜ ਦੱਸਿਆ ਦੋਵੇਂ ਜਣੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਪਛਾਣ ਨੈਨਮ ਹਾਂਗਸਿੰਗ (25) ਅਤੇ ਸੌਰਵ ਚੌਹਾਨ (24) ਵਜੋਂ ਹੋਈ ਹੈ। ਐੱਸਪੀ ਮੁਤਾਬਕ ਦੋਵੇਂ ਜਣੇ ਕਸੌਲ ਨੇੜੇ ਚੋਜ ਵਿੱਚ ਨਦੀ ਕਿਨਾਰੇ ਸੈਲਫੀ ਲੈਂਦੇ ਸਮੇਂ ਰੁੜ੍ਹ ਗਏ। ਪੁਲੀਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।