ਸ਼ਿਮਲਾ, 20 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ੍ਰੀਖੰਡ ਮਹਾਦੇਵ ਦੀ ਯਾਤਰਾ ’ਤੇ ਆਏ ਝਾਰਖੰਡ ਦੇ ਇੱਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਆਨੀ ਦੇ ਡੀਐੱਸਪੀ ਰਵਿੰਦਰ ਨੇਗੀ ਨੇ ਦੱਸਿਆ ਕਿ ਜ਼ਮਸ਼ੇਦਪੁਰ ਵਾਸੀ ਹਰੀ ਓਮ ਦੀ ਲਾਸ਼ ਬੇਸ ਕੈਂਪ ’ਤੇ ਵਾਪਸ ਲਿਆਂਦੀ ਜਾ ਰਹੀ ਹੈ। ਉਸ ਦੀ ਮੌਤ ਦਾ ਸਪੱਸ਼ਟ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰਾ ਸਿੰਘਾੜ ਬੇਸ ਕੈਂਪ ਤੋਂ ਲੰਘੀ 11 ਜੁਲਾਈ ਨੂੰ ਸ਼ੁਰੂ ਹੋਈ ਸੀ। ਸ੍ਰੀਖੰਡ ਮਹਾਦੇਵ ਸਥਾਨ ਦੀ ਯਾਤਰਾ ਅਮਰਨਾਥ ਗੁਫਾ ਦੀ ਯਾਤਰਾ ਤੋਂ ਵੀ ਔਖੀ ਮੰਨੀ ਜਾਂਦੀ ਹੈ। -ਪੀਟੀਆਈ