ਸ਼ਿਮਲਾ, 20 ਸਤੰਬਰ
ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦਾ ਐਲਾਨ ਕਰ ਕੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਫਤਿਹਪੁਰ ਤੋਂ ਰਾਜਨ ਸੁਸ਼ਾਂਤ, ਪਾਉਂਟਾ ਸਾਹਿਬ ਤੋਂ ਮਨੀਸ਼ ਠਾਕੁਰ, ਨਗਰੋਟਾ ਤੋਂ ਉਮਾਕਾਂਤ ਡੋਗਰਾ ਤੇ ਲਾਹੌਲ ਸਪਿਤੀ ਤੋਂ ਸੁਦਰਸ਼ਨ ਜਸਪਾ ਨੂੰ ਟਿਕਟ ਦਿੱਤਾ ਹੈ।