ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 28 ਫਰਵਰੀ
ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਡੀ ਦੇ ਮਰੋਗੀ ਨੇੜੇ ਹਾਦਸੇ ਵਿੱਚ ਮਰਨ ਵਾਲੇ ਇਹ ਕਾਰ ਸਵਾਰ ਦਿੱਲੀ ਵਾਸੀ ਸਨ। ਇਨ੍ਹਾਂ ਦੀ ਪਛਾਣ ਹਰਵੀਨ ਸੰਧੂ (34), ਰਮੇਸ਼ ਚੰਦਰ (49) ਅਤੇ ਯੋਗੇਸ਼ ਵਜੋਂ ਹੋਈ ਹੈ।