ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 4 ਅਕਤੂਬਰ
ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਜ਼ਿਲ੍ਹਾ ਪੁਲੀਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਜਾਰੀ ਕੀਤਾ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ। ਡੀਜੀਪੀ ਸੰਜੈ ਕੁੰਡੂ ਨੇ ਟਵੀਟ ਕੀਤਾ ਕਿ 5 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਹਿਮਾਚਲ ਪ੍ਰਦੇਸ਼ ਦੌਰੇ ਨੂੰ ਕਵਰ ਕਰਨ ਲਈ ਸਾਰੇ ਪੱਤਰਕਾਰਾਂ ਦਾ ਸੁਆਗਤ ਹੈ। ਹਿਮਾਚਲ ਪ੍ਰਦੇਸ਼ ਪੁਲੀਸ ਉਨ੍ਹਾਂ ਦੀ ਕਵਰੇਜ ਦੀ ਸਹੂਲਤ ਲਈ ਪੂਰਾ ਸਹਿਯੋਗ ਦੇਵੇਗੀ। ਕਿਸੇ ਵੀ ਅਸੁਵਿਧਾ ਲਈ ਅਫਸੋਸ ਹੈ।