ਸ਼ਿਮਲਾ, 3 ਅਗਸਤ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਢਿੱਗਾਂ ਡਿੱਗਣ ਬਾਅਦ ਨਾਹਨ-ਕੁਮਾਰਹੱਟੀ ਕੌਮੀ ਸ਼ਾਹਰਾਹ ਬੰਦ ਹੋ ਗਿਆ ਹੈ। ਸੂਬੇ ਦੇ ਇਕ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਲੱਡੂ ਨੇੜੇ ਢਿੱਗਾਂ ਡਿੱਗੀਆਂ, ਜਿਸ ਮਗਰੋਂ ਕੌਮੀ ਸ਼ਾਹਰਾਹ 907 ਏ ਬੰਦ ਹੋ ਗਿਆ। ਸੜਕੀ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਏਜੰਸੀ