ਸ਼ਿਮਲਾ, 25 ਅਕਤੂਬਰ
ਭਾਜਪਾ ਨੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਆਖਿਰੀ ਦਿਨ ਕੁੱਲੂ ਸਦਰ ਦਾ ਉਮੀਦਵਾਰ ਬਦਲ ਦਿੱਤਾ ਹੈ। ਭਗਵਾ ਪਾਰਟੀ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਭਾਜਪਾ ਉਮੀਦਵਾਰ ਦੇ ਪੁੱਤਰ ਨੇ ਪਾਰਟੀ ਦੇ ਫੈਸਲੇ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਬੰਜਰ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ। ਪਾਰਟੀ ਆਗੂ ਨੇ ਦੱਸਿਆ ਕਿ ਨਰੋਤਮ ਠਾਕੁਰ ਜੋ ਸੇਵਾਮੁਕਤ ਅਧਿਆਪਕ ਹਨ ਨੇ ਮਹੇਸ਼ਵਰ ਸਿੰਘ ਦੀ ਥਾਂ ’ਤੇ ਭਾਜਪਾ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਦੁਪਹਿਰ ਇਕ ਵਜੇ ਤਕ ਇਹ ਸਪਸ਼ਟ ਨਹੀਂ ਸੀ ਕਿ ਇਸ ਸੀਟ ਤੋਂ ਕੌਣ ਨਾਮਜ਼ਦਗੀ ਕਾਗਜ਼ ਦਾਖਲ ਕਰੇਗਾ। ਭਾਜਪਾ ਨੇ ਹਿਤੇਸ਼ਵਰ ਵਲੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੇ ਜਾਣ ਮਗਰੋਂ ਉਸ ਦੇ ਪਿਤਾ ਮਹੇਸ਼ਵਰ ਸਿੰਘ ਦੀ ਟਿਕਟ ਰੱਦ ਕਰ ਦਿੱਤੀ ਸੀ। ਮਹੇਸ਼ਵਰ ਸਿੰਘ ਨੇ ਭਾਜਪਾ ਵੱਲੋਂ ਕੁੱਲੂ ਸਦਰ ਤੋਂ ਉਮੀਦਵਾਰ ਐਲਾਨੇ ਜਾਣ ਬਾਅਦ 21 ਅਕਤੁੂਬਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ ਪਰ ਉਸ ਨੂੰ ਇਸ ਸਬੰਧੀ ਅਧਿਕਾਰਤ ਚਿੱਠੀ ਨਹੀਂ ਮਿਲੀ ਸੀ। ਟਿਕਟ ਰੱਦ ਕੀਤੇ ਜਾਣ ਬਾਅਦ ਮਹੇਸ਼ਵਰ ਸਿਘ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਭੁੰਤਰ ਵਿੱਚ ਆਪਣੇ ਸਮਰਥਕਾਂ ਦੀ ਮੀਟਿੰਗ ਸੱਦੀ ਹੈ। ਇਸ ਦੇ ਨਾਲ ਹੀ ਇਕ ਹੋਰ ਭਾਜਪਾ ਆਗੂ ਰਾਮ ਸਿੰਘ ਨੇ ਕੁੱਲੂ ਸਦਰ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਉਹ ਭਾਜਪਾ ਦਾ ਸੂਬਾਈ ਮੀਤ ਪ੍ਰਧਾਨ ਹੈ। -ਪੀਟੀਆਈ