ਚੇਨੱਈ: ਤਾਮਿਲ ਨਾਡੂ ਦੇ ਸੇਲਮ ਜ਼ਿਲ੍ਹੇ ਵਿੱਚ ਓਮਾਲੂਰ ਕਸਬੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਦਕਰ ਦਾ ਬੁੱਤ ਤੋੜੇ ਜਾਣ ਖ਼ਿਲਾਫ਼ ਵੱਖ ਵੱਖ ਦਲਿਤ ਜਥੇਬੰਦੀਆਂ ਦੀ ਅਗਵਾਈ ਹੇਠ ਲੋਕਾਂ ਨੇ ਸੇਲਮ-ਬੰਗਲੁਰੂ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਅੱਜ ਸਵੇਰੇ ਬੁੱਤ ਤੋਂ ਸੱਜਾ ਹੱਥ ਗਾਇਬ ਸੀ ਅਤੇ ਪੁਲੀਸ ਨੂੰ ਸ਼ੱਕ ਹੈ ਕਿ ਇਹ ਘਟਨਾ ਬੀਤੀ ਰਾਤ ਦੀ ਹੈ। ਬਾਬਾ ਸਾਹਿਬ ਦਾ ਬੁੱਤ ਤੋੜਨ ਖ਼ਿਲਾਫ਼ ਵੀ.ਸੀ.ਕੇ. ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਕੌਮੀ ਮਾਰਗ ’ਤੇ ਪ੍ਰਦਰਸ਼ਨ ਕੀਤਾ। ਪੁਲੀਸ ਭਾਰੀ ਬਲ ਨਾਲ ਪ੍ਰਦਰਸ਼ਨ ਵਾਲੀ ਥਾਂ ’ਤੇ ਪੁੱਜੀ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਕੇਸ ਦਰਜ ਕਰਨ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਰਸਤਾ ਖੋਲ੍ਹ ਦਿੱਤਾ। ਪੁਲੀਸ ਨੇ ਇਸ ਖੇਤਰ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। -ਆਈਏਐੱਨਐੱਸ