ਨਵੀਂ ਦਿੱਲੀ, 4 ਜਨਵਰੀ
ਕੌਮੀ ਰਾਜਧਾਨੀ ਖੇਤਰ ਟਰਾਂਸਪੋਰਟ ਨਿਗਮ ਵੱਲੋਂ ਹਾਈ ਸਪੀਡ ਰਿਜਨਲ ਰੈਪਿਡ ਟਰਾਂਜ਼ਿਟ ਸਿਸਟਮ ਰੇਲਾਂ ਲਈ ਦੇਸੀ ਤੌਰ ’ਤੇ ਡਿਜ਼ਾਈਨ ਕੀਤੇ ਗਏ ਧਮਾਕਾ ਰਹਿਤ ਟਰੈਕਾਂ ਦਾ ਇਸਤੇਮਾਲ ਕੀਤਾ ਜਾਵੇਗਾ। ਐੱਨਸੀਆਰਟੀਸੀ ਦੇ ਇਕ ਅਧਿਕਾਰੀ ਨੇ ਕਿਹਾ, ‘‘ਇਹ ਟਰੈਕ ਹਾਈ ਸਪੀਡ ਰੇਲਾਂ ਜੋ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਹਨ ਅਤੇ ਬਹੁਤ ਘੱਟ ਰੱਖ-ਰਖਾਓ ਵਾਲੀਆਂ ਹੁੰਦੀਆਂ ਹਨ, ਲਈ ਪੂਰੀ ਤਰ੍ਹਾਂ ਢੁੱਕਵੇਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਦੇਸ਼ ਵਿੱਚ ਕਿਤੇ ਵੀ ਅਜਿਹੀ ਤਕਨਾਲੋਜੀ ਨਹੀਂ ਸੀ। ਇਸ ਟਰੈਕ ਦੀ ਵਰਤੋਂ ਸਭ ਤੋਂ ਪਹਿਲਾਂ ਦਿੱਲੀ-ਗ਼ਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ 17 ਕਿਲੋਮੀਟਰ ਲੰਬੇ ਸਾਹਿਬਾਬਾਦ-ਦੁਹਾਈ ਸੈਕਸ਼ਨ ’ਤੇ ਕੀਤੀ ਜਾਵੇਗੀ। -ਪੀਟੀਆਈ