ਕੋਜ਼ੀਕੋਡੇ: ਨਿਪਾਹ ਵਾਇਰਸ ਕਰਕੇ 12 ਸਾਲਾ ਲੜਕੇ ਦੀ ਮੌਤ ਮਗਰੋਂ ਕੇਰਲਾ ਵਿੱਚ ਸਿਹਤ ਵਿਭਾਗ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ। ਸਿਹਤ ਮਸ਼ੀਨਰੀ ਨੂੰ ਹਰ ਤਰ੍ਹਾਂ ਦੀ ਚੌਕਸੀ ਵਰਤਣ ਦੀ ਹਦਾਇਤ ਕੀਤੀ ਗਈ ਹੈ। ਸੂਬਾ ਤੇ ਕੇਂਦਰ ਸਰਕਾਰ ਨੇ ਹਾਲਾਤ ਦੇ ਜਾਇਜ਼ੇ ਲਈ ਆਪਣੀਆਂ ਟੀਮਾਂ ਕੋਜ਼ੀਕੋਡੇ ਭੇਜ ਦਿੱਤੀਆਂ ਹਨ। ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਹਾਲਾਤ ਕੰਟਰੋਲ ਕਾਬੂ ਹੇਠ ਹਨ ਤ ਘਬਰਾਉਣ ਦੀ ਕੋਈ ਲੋੜ ਨਹੀਂ ਹੈ। -ਪੀਟੀਆਈ