ਜੰਮੂ: ਪਿਛਲੇ ਛੇ ਸਾਲਾਂ ਤੋਂ ਸਰਗਰਮ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਤਾਲਬਿ ਹੁਸੈਨ ਨੂੰ ਕਿਸ਼ਤਵਾੜ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਗਸੇਨੀ ਤਹਿਸੀਲ ਦੇ ਰਸ਼ਗਵਾੜੀ ਦੇ ਵਸਨੀਕ ਹੁਸੈਨ ਨੂੰ ਪੁਲੀਸ, ਰਾਸ਼ਟਰੀ ਰਾਈਫ਼ਲਜ਼ ਅਤੇ ਸੀਆਰਪੀਐੱਫ ਨੇ ਸਾਂਝੇ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ