ਨਵੀਂ ਦਿੱਲੀ, 27 ਅਕਤੂਬਰ
ਪਾਬੰਦੀਸ਼ੁਦਾ ਸੰਗਠਨ ਹਿਜ਼ਬੁਲ ਮੁਜਾਹਦੀਨ ਪ੍ਰਮੁੱਖ ਸਈਅਦ ਸਲਾਹੁਦੀਨ ਤੇ ਇੰਡੀਅਨ ਮੁਜਾਹਦੀਨ ਦੇ ਸੰਸਥਾਪਕ ਭਟਕਲ ਭਰਾਵਾਂ ਸਮੇਤ 18 ਲੋਕਾਂ ਨੂੰ ਯੂਏਪੀਏ ਦੇ ਤਹਿਤ “ਅਤਿਵਾਦੀ” ਐਲਾਨ ਦਿੱਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੂੀਏਪੀਏ ਮੁਤਾਬਕ ਤਿਆਰ ਕੀਤੀ ਗਈ ਇਸ ਸੂਚੀ ਵਿੱਚ 1999 ਦੌਰਾਨ ਇੰਡੀਅਨ ਏਅਰਲਾਈਨਜ਼ ਦ ਜਹਾਜ਼ ਅਗਵਾ ਕਰਨ ਵਾਲੇ ਅਬਦੁਲ ਰੌਫ਼ ਅਸਗਰ, ਇਬਰਾਹੀਮ ਅਥਰ ਤੇ ਯੂਸੁਫ਼ ਅਜ਼ਹਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸਿਰਫ਼ ਸੰਗਠਨਾਂ ਨੂੰ ਅਤਿਵਾਦੀ ਕਰਾਰ ਦਿੱਤਾ ਜਾਂਦਾ ਸੀ।