ਨਵੀਂ ਦਿੱਲੀ, 8 ਦਸੰਬਰ
ਤਾਮਿਲਨਾਡੂ ਵਿੱਚ ਅੱਜ ਹੋਏ ਹੌਲੀਕਾਪਟਰ ਹਾਦਸੇ ਵਿੱਚ ਜਨਰਲ ਬਿਪਿਨ ਰਾਵਤ, ਪਤਨੀ ਸਮੇਤ 13 ਲੋਕ ਮਾਰੇ ਗਏ। ਹਾਦਸੇ ਦੇ ਮਿ੍ਤਕਾਂ ਵਿੱਚ ਸੀਡੀਐਸ ਦੇ ਮਿਲਿਟਰੀ ਸਲਾਹਕਾਰ ਬਿਗ੍ਰੇਡੀਅਰ ਐਲ ਐਸ ਲਿੱਦੜ ਅਤੇ ਸਟਾਫ ਅਫਸਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਵੀ ਸ਼ਾਮਲ ਹਨ। ਇਸ ਹਾਦਸੇ ਵਿੱਚ ਇਕੋ ਇਕ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚੇ ਹਨ ਜੋ ਵੈਲਿੰਗਟਨ ਦੇ ਮਿਲਿਟਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਮਾਰੇ ਗਏ ਹੋਰਨਾਂ ਲੋਕਾਂ ਵਿੱਚ ਵਿੰਗ ਕਮਾਂਡਰ ਪੀਐਸ ਚੌਹਾਨ, ਸਕੁਐਡਰਨ ਲੀਡਰ ਕੇ ਸਿੰਘ, ਜੁੂਨੀਅਰ ਵਿੰਗ ਅਫਸਰ ਦਾਸ, ਜੂਨੀਅਰ ਵਿੰਗ ਅਫਸਰ ਪ੍ਰਦੀਪ, ਹਵਲਦਾਰ ਸਤਪਾਲ, ਨਾਇਕ ਗੁਰਸੇਵਕ ਸਿੰਘ, ਨਾਇਕ ਜਿਤੇਂਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਸਾਈ ਤੇਜਾ ਸ਼ਾਮਲ ਹਨ। ਸਾਈ ਤੇਜਾ ਨੇ ਹਾਦਸੇ ਤੋਂ ਚਾਰ ਘੰਟੇ ਪਹਿਲਾਂ ਆਪਣੀ ਪਤਨੀ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ।-ਏਜੰਸੀ