ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਉੱਤਰ ਤੇ ਕੇਂਦਰ ਭਾਰਤ ਵਿਚ ਅਗਲੇ ਚਾਰ ਦਿਨਾਂ ਦੌਰਾਨ ਜ਼ੋਰਦਾਰ ਮੀਂਹ ਪਏਗਾ। ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮੱਧ ਪ੍ਰਦੇਸ਼, ਯੂਪੀ ਤੇ ਛੱਤੀਸਗੜ੍ਹ ਵਿਚ ਅੱਜ ਤੇ ਭਲਕੇ ਜ਼ੋਰਦਾਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਵਿਚ ਭਲਕੇ, ਹਿਮਾਚਲ ਵਿਚ ਦੋ ਅਗਸਤ ਤੱਕ, ਉਤਰਾਖੰਡ ਤੇ ਹਰਿਆਣਾ ਵਿਚ ਚਾਰ ਅਗਸਤ ਤੱਕ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆਈ