ਮੁੰਬਈ, 4 ਅਗਸਤ
ਰਾਤ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਮੁੰਬਈ ਅਤੇ ਨੇੜਲੇ ਥਾਨੇ ਜ਼ਿਲ੍ਹੇ ਵਿਚ ਕਈ ਥਾਵਾਂ ‘ਤੇ ਪਾਣੀ ਭਰਨ ਕਾਰਨ ਰੇਲਵੇ ਅਤੇ ਸੜਕੀ ਟ੍ਰੈਫਿਕ ਆਵਾਜਾਈ ਪ੍ਰਭਾਵਿਤ ਹੋਈ। ਹਾਲਾਤ ਐਨੇ ਗ਼ੰਭੀਰ ਹਨ ਕਿ ਬੀਐੱਮਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਵਿਚ ਹੀ ਰਹਿਣ, ਕਿਉਂਕਿ ਅਗਲੇ 48 ਘੰਟਿਆਂ ਲਈ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਕ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਹਾਲਾਤ ਹੋ ਵੀ ਬਦਤਰ ਹੋ ਗਏ ਹਨ।