ਮੁੰਬਈ, 5 ਜੁਲਾਈ
ਮੁੰਬਈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਅੱਜ ਸਵੇਰੇ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਭਾਰਤ ਦੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਮੁੰਬਈ ਅਤੇ ਇਸ ਦੇ ਉਪਨਗਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਅੱਜ ਸਵੇਰੇ 8 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਵਿੱਚ ਔਸਤਨ 95.81 ਮਿਲੀਮੀਟਰ ਮੀਂਹ ਪਿਆ। ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਦੀਆਂ ਲੋਕਲ ਰੇਲ ਸੇਵਾਵਾਂ ਮੱਧ ਰੇਲਵੇ ਅਤੇ ਪੱਛਮੀ ਰੇਲਵੇ ਰੂਟਾਂ ‘ਤੇ ਆਮ ਵਾਂਗ ਚੱਲ ਰਹੀਆਂ ਹਨ।