ਪ੍ਰਯਾਗਰਾਜ: ਗਿਆਨਵਾਪੀ ਮਸਜਿਦ ਕੇਸ ਵਿਚ ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਦੀ ਪਟੀਸ਼ਨ ਉਤੇ ਸੁਣਵਾਈ ਅਲਾਹਾਬਾਦ ਹਾਈ ਕੋਰਟ ਬੁੱਧਵਾਰ ਨੂੰ ਕਰੇਗਾ। ਕਮੇਟੀ ਨੇ ਵਾਰਾਨਸੀ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਗਿਆਨਵਾਪੀ ਮਸਜਿਦ ਦੇ ਬਾਹਰ ਸਥਿਤ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਦੀ ਮੰਗ ਬਾਰੇ ਇਕ ਅਰਜ਼ੀ ਜ਼ਿਲ੍ਹਾ ਅਦਾਲਤ ਵਿਚ ਪਾਈ ਗਈ ਸੀ ਤੇ ਮਸਜਿਦ ਕਮੇਟੀ ਨੇ ਇਸ ਨੂੰ ਸੁਣਵਾਈ ਦੇ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਜਸਟਿਸ ਜੇਜੇ ਮੁਨੀਰ ਦੇ ਅੱਜ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਸੁਣਵਾਈ ਲਈ ਹਾਮੀ ਭਰੀ। ਇਸੇ ਦੌਰਾਨ ਵਾਰਾਨਸੀ ਦੀ ਅਦਾਲਤ ਨੇ ਅੱਜ ਕੇਸ ਵਿਚ ਧਿਰ ਬਣਨ ਲਾਈਆਂ ਆਈਆਂ ਸੱਤ ਅਰਜ਼ੀਆਂ ਖਾਰਜ ਕਰ ਦਿੱਤੀਆਂ। -ਪੀਟੀਆਈ